ਇਸ ਧਾਰਮਿਕ ‘ਗਿਲਾਨੀ’ ਦਾ ਮੂਲ-ਕਾਰਣ ਸਾਡੀ ‘ਹਉਮੈ’ ਹੀ ਹੈ। ਤ੍ਰੈਗੁਣੀ ‘ਮਾਇਕੀ ਮੰਡਲ’ ਅੰਦਰ ‘ਹਉਮੈ’ ਦਾ ਹੀ ਪਸਾਰਾ, ਬੋਲਬਾਲਾ ਤੇ ਵਰਤਾਰਾ ਹੈ ।

ਹਉ ਵਿਚਿ ਆਇਆ ਹਉ ਵਿਚਿ ਗਇਆ ॥ ਹਉ ਵਿਚਿ ਜੰਮਿਆ ਹਉ ਵਿਚਿ ਮੁਆ ॥
ਹਉ ਵਿਚਿ ਦਿਤਾ ਹਉ ਵਿਚਿ ਲਇਆ ॥ ਹਉ ਵਿਚਿ ਖਟਿਆ ਹਉ ਵਿਚਿ ਗਇਆ ॥
ਹਉ ਵਿਚਿ ਸਚਿਆਰੁ ਕੂੜਿਆਰੁ ॥
ਹਉ ਵਿਚਿ ਪਾਪ ਪੁੰਨ ਵੀਚਾਰੁ ॥ ਹਉ ਵਿਚਿ ਨਰਕਿ ਸੁਰਗਿ ਅਵਤਾਰੁ ॥
ਹਉ ਵਿਚਿ ਹਸੈ ਹਉ ਵਿਚਿ ਰੋਵੈ ॥
ਹਉ ਵਿਚਿ ਭਰੀਐ ਹਉ ਵਿਚਿ ਧੋਵੈ ॥ ਹਉ ਵਿਚਿ ਜਾਤੀ ਜਿਨਸੀ ਖੋਵੈ ॥
ਹਉ ਵਿਚਿ ਮੂਰਖੁ ਹਉ ਵਿਚਿ ਸਿਆਣਾ ॥ ਮੋਖ ਮੁਕਤਿ ਕੀ ਸਾਰ ਨਾ ਜਾਣਾ ॥
ਹਉ ਵਿਚਿ ਮਾਇਆ ਹਉ ਵਿਚਿ ਛਾਇਆ ॥ ਹਉਮੈ ਕਰਿ ਕਰਿ ਜੰਤ ਉਪਾਇਆ ॥
ਹਉਮੈ ਬੂਝੈ ਤਾ ਦਰੁ ਸੂਝੈ ॥ ਗਿਆਨ ਵਿਹੂਣਾ ਕਥਿ ਕਥਿ ਲੂਝੈ ॥
ਨਾਨਕ ਹੁਕਮੀ ਲਿਖੀਐ ਲੇਖੁ ॥ ਜੇਹਾ ਵੇਖਹਿ ਤੇਹਾ ਵੇਖੁ ॥(ਪੰਨਾ-466)

ਜਿਸ ਤਰ੍ਹਾਂ ਅੰਨ੍ਹਿਆਂ ਦਾ ਹਾਥੀ ਬਾਰੇ ਬਿਆਨ ਕਰਨਾ, ‘ਅੱਡ-ਅੱਡ’ ਤੇ ਗਲਤ ਹੁੰਦਾ ਹੈ, ਇਸੇ ਤਰ੍ਹਾਂ ‘ਮਾਇਕੀ’ ਹਨੇਰ ਦੇ ‘ਭਰਮ-ਭੁਲਾਵੇ’ ਵਿਚ, ਹਰ ਇਕ ਜੀਵ ਦੇ ਖਿਆਲ, ਨਿਸਚੇ, ਧਰਮ-ਕਰਮ-ਕ੍ਰਿਆ, ‘ਵੱਖ-ਵੱਖ’ ਹੋਣੇ ਲਾਜ਼ਮੀ ਹਨ ਤੇ ਇਨ੍ਹਾਂ ਦੇ ਨਤੀਜੇ ਭੀ ‘ਅੱਡ-ਅੱਡ’ ਹੁੰਦੇ ਹਨ ।

ਤ੍ਰੈਗੁਣੀ ਮਾਇਕੀ ਹਨੇਰ ਵਿਚ, ਪਿਛਲੇ ਸੰਸਕਾਰਾਂ, ਤੇ ਹੁਣ ਦੀ ਸੰਗਤ ਦੁਆਰਾ ਬਣੀ ਹੋਈ, ਜੀਵ ਦੀ ‘ਹੋਂਦ’ ਦੀ ਰੰਗਤ, ਅੱਡ-ਅੱਡ ਹੋਣੀ ਅਵੱਸ਼ ਹੈ ।

ਮਾਇਕੀ ‘ਭਰਮ-ਭੁਲਾਵੇ’ ਵਿਚੋਂ ਉਪਜੇ ਹੋਏ ‘ਵਿਤਕਰੇ’ (differences) ਹੀ, ਸਾਡੇ ਖਿਆਲਾਂ, ਨਿਸਚਿਆਂ, ਧਰਮਾਂ, ਕਰਮ-ਕ੍ਰਿਆ ਦੀ ‘ਅਨੇਕਤਾ’ ਵਿਚ ਵਾਦ-ਵਿਵਾਦ, ਈਰਖਾ, ਦਵੈਤ, ਤੁਅੱਸਬ, ਨਫ਼ਰਤ, ਟਾਕਰਾ ਤੇ ਝਗੜੇ ਦਾ ਮੂਲ ਕਾਰਣ ਬਣਦੇ ਹਨ ।

ਜਦ ਇਨ੍ਹਾਂ ਵਿਚ ‘ਹਉਮੈ’ ਤੇ ‘ਤ੍ਰਿਸ਼ਨਾ ਦੀ ਅੱਗ’ ਭਖ ਪੈਂਦੀ ਹੈ ਤਾਂ ਇਹ ‘ਕੂਰ ਕ੍ਰਿਆ ਉਰਝਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦੁ ਨ ਪਾਇਓ’ ਵਾਲੀ ਅਵਸਥਾ ਬਣ ਜਾਂਦੀ ਹੈ ਤੇ ਸਾਡੇ ਧਰਮਾਂ ਦੀ ‘ਗਿਲਾਨੀ’ ਦਾ ਮੁਢਲਾ ਕਾਰਣ ਬਣ ਜਾਂਦੀ ਹੈ ਤੇ ਅਸੀਂ -

ਪਲਚਿ ਪਲਚਿ ਸਗਲੀ ਮੁਈ ਝੂਠੈ ਧੰਧੈ ਮੋਹੁ ॥(ਪੰਨਾ-133)

ਅਨੁਸਾਰ ਆਪਣਾ ਅਮੋਲਕ ਜੀਵਨ ਅਜਾਈਂ ਗਵਾ ਰਹੇ ਹਾਂ ਤੇ -

ਨਾਮ ਬਿਨਾ ਸਭਿ ਕੂੜੁ ਗਾਲੀ ਹੋਛੀਆ ॥(ਪੰਨਾ-761)

ਵਿਚ ਹੀ ਗਲਤਾਨ ਤੇ ਮਸਤ ਹਾਂ ।

Upcoming Samagams:Close

30 Nov - 01 Dec - (India)
Gurgaon, HR
Gurudwara Sri Guru Singh Sabha, Sabzi Mandi Road, Gurgaon
Phone Numbers 9811351234 , 9811096724 , 9811257335

07 Dec - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715
Footer
Links of Interest
Gurudwara Brahm Bunga Sahib - Dodra Naam Simran Kirtan Programs/Samagams Worldwide Jap Tap Samagams - USA/Canada USA/Canada Samagams Bau Ji's english writings and translations Bhai Vir Singh Ji and Professor Puran Singh Ji Audio YouTube Channel - Latest Spiritual Audio Clips of Gurmukh Pyare
Recent Updates
Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 18 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 17 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 16 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 15 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 14 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 13
Subscribe for updates
Please click to Subscribe