ਗੁਰਬਾਣੀ ਵਿਚ ਐਸੀ ਅਵਸਥਾ ਦੀ ਬਾਬਤ ਇਉਂ ਤਾੜਨਾ ਕੀਤੀ ਗਈ ਹੈ : -

ਅਵਰ ਉਪਦੇਸੈ ਆਪਿ ਨ ਕਰੈ ॥ ਆਵਤ ਜਾਵਤ ਜਨਮੈ ਮਰੈ ॥(ਪੰਨਾ-269)
ਕਬੀਰ ਅਵਰਹ ਕਉ ਉਪਦੇਸਤੇ ਮੁਖ ਮੈ ਪਰਿ ਹੈ ਰੇਤੁ ॥
ਰਾਸਿ ਬਿਰਾਨੀ ਰਾਖਤੇ ਖਾਯਾ ਘਰ ਕਾ ਖੇਤੁ ॥(ਪੰਨਾ-1369)
ਪੜਿ ਪੰਡਿਤੁ ਅਵਰਾ ਸਮਝਾਏ ॥
ਘਰ ਜਲਤੇ ਕੀ ਖਬਰਿ ਨ ਪਾਏ ॥(ਪੰਨਾ-1046)
ਪੰਡਿਤ ਵਾਚਹਿ ਪੋਥੀਆ ਨਾ ਬੂਝਹਿ ਵੀਚਾਰੁ ॥
ਅਨ ਕਉ ਮਤੀ ਦੇ ਚਲਹਿ ਮਾਇਆ ਕਾ ਵਾਪਾਰੁ ॥
ਕਥਨੀ ਝੂਠੀ ਜਗੁ ਭਵੈ ਰਹਣੀ ਸਬਦੁ ਸੁ ਸਾਰੁ ॥(ਪੰਨਾ-56)

ਮਾਇਆ ਦੀ ਥੋੜ ਦਾ ਬਹਾਨਾ ਨਿਰਮੂਲ ਹੈ, ਕਿਉਂਕਿ ਗੁਰੂ-ਘਰ ਵਿਚ ਮਾਇਆ ਦੀ ਟੋਟ ਨਹੀਂ ਆ ਸਕਦੀ ।

ਸਾਡੇ ਹਿਰਦਿਆਂ ਅੰਦਰ ਸਿਰਫ਼ ‘ਧਰਮ-ਪ੍ਰਚਾਰ’ ਦੀ ਸਹੀ ਤੇ ਉਚੀ ਸੁਚੀ ‘ਲਗਨ’ ਜਾਂ ‘ਤੜਪ’ ਤੇ ‘ਆਪਾ ਵਾਰਨ’ ਦੀ ਭਾਵਨਾਂ ਦੀ ਹੀ ਲੋੜ ਹੈ। ਪਰ ਇਹ ‘ਉਤਮ ਆਤਮਿਕ ਸੇਵਾ’ ਸਿਰਫ਼ ‘ਮਰ-ਜੀਵੜੇ’, ਬਖਸ਼ੇ ਹੋਏ ਗੁਰਮੁਖ ਪਿਆਰੇ ਹੀ ਕਰ ਸਕਦੇ ਹਨ : -

ਆਪੁ ਗਵਾਇ ਸੇਵਾ ਕਰੇ ਤਾ ਕਿਛੁ ਪਾਏ ਮਾਨੁ ॥(ਪੰਨਾ-474)
ਆਪਿ ਜਪਹੁ ਅਵਰਾ ਨਾਮੁ ਜਪਾਵਹੁ ॥(ਪੰਨਾ-289)
ਸੇਵਾ ਕਰਤ ਹੋਇ ਨਿਹਕਾਮੀ ॥ ਤਿਸ ਕਉ ਹੋਤ ਪਰਾਪਤਿ ਸੁਆਮੀ ॥(ਪੰਨਾ-286)
ਸਤਿਗੁਰ ਕੀ ਸੇਵਾ ਸਦਾ ਕਰਿ ਭਾਈ ਵਿਚਹੁ ਆਪੁ ਗਵਾਇ ॥(ਪੰਨਾ-638)

ਗੁਰਬਾਣੀ ਦੀਆਂ ਅਨੇਕਾਂ ਪੰਗਤੀਆਂ, ‘ਆਤਮਿਕ ਮੰਡਲ’ ਦੇ ਕਿਸੇ ‘ਤਤ-ਰੂਪ’ ‘ਇਲਾਹੀ’ ਅਵਸਥਾ ਦੀਆਂ ਪ੍ਰਤੀਕ ਹਨ, ਤੇ ਸਾਨੂੰ ਉਚੇ ਸੁਚੇ ‘ਆਤਮਿਕ ਜੀਵਨ’ ਵਲ ਪ੍ਰੇਰਦੀਆਂ ਹਨ ।

ਸਮੁੰਦੁ ਵਿਰੋਲਿ ਸਰੀਰੁ ਹਮ ਦੇਖਿਆ ਇਕ ਵਸਤੁ ਅਨੂਪ ਦਿਖਾਈ ॥(ਪੰਨਾ-442)
ਇਹੁ ਸਰੀਰੁ ਕਰਮ ਕੀ ਧਰਤੀ ਗੁਰਮੁਖਿ ਮਥਿ ਮਥਿ ਤਤੁ ਕਢਈਆ ॥(ਪੰਨਾ-834)
ਅੰਦਰੁ ਖੋਜੈ ਤਤੁ ਲਹੈ ਪਾਏ ਮੋਖ ਦੁਆਰੁ ॥(ਪੰਨਾ-650)
ਕਹਤੁ ਕਬੀਰ ਨਵੈ ਘਰ ਮੂਸੇ ਦਸਵੈਂ ਤਤੁ ਸਮਾਈ ॥(ਪੰਨਾ-339)

Upcoming Samagams:Close

11 May - 12 May - (India)
Jabalpur, MP
Gurudwara Sri Guru Singh Sabha, Prem Nagar, MadanMahal

11 May - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715
Footer
Links of Interest
Gurudwara Brahm Bunga Sahib - Dodra Naam Simran Kirtan Programs/Samagams Worldwide Jap Tap Samagams - USA/Canada USA/Canada Samagams Bau Ji's english writings and translations Bhai Vir Singh Ji and Professor Puran Singh Ji Audio YouTube Channel - Latest Spiritual Audio Clips of Gurmukh Pyare
Recent Updates
Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 18 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 17 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 16 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 15 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 14 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 13
Subscribe for updates
Please click to Subscribe