ਹੁਣ ਆਪਾਂ ਗੁਰਬਾਣੀ ਦੀ ਰੋਸ਼ਨੀ ਵਿਚ ਇਸ ਵਿਸ਼ੇ ਦੀ ਵਿਚਾਰ ਕਰਨ ਦਾ ਉਪਰਾਲਾ ਕਰਨਾ ਹੈ।
ਗੁਰਬਾਣੀ ਅਨੁਸਾਰ ‘ਆਚਾਰ’ ਨੂੰ ਇਉਂ ਬਿਆਨ ਕੀਤਾ ਗਿਆ ਹੈ -
ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ ॥(ਪੰਨਾ-62)
ਸਿਮਰਤ ਨਾਮ ਪੂਰਨ ਆਚਾਰ ॥(ਪੰਨਾ-1137)
ਨਾਮੁ ਹਮਾਰੈ ਸਗਲ ਆਚਾਰ ॥(ਪੰਨਾ-1135)
ਕਿਸੇ ਚੀਜ਼ ਦੀ ਕਦਰ-ਕੀਮਤ ਉਸਦੀ ‘ਹਸਤੀ’ ਵਿਚ ਹੁੰਦੀ ਹੈ, ਪਰ ਜਦ ਉਸਦਾ ਪ੍ਰਗਟਾਵਾ ਯਾ ਪ੍ਰਕਾਸ਼ ਹੁੰਦਾ ਹੈ ਤਾਂ ਉਸਦੀ ਕਦਰ-ਕੀਮਤ ਹੋਰ ਭੀ ਵੱਧ ਜਾਂਦੀ ਹੈ। ਉਦਾਹਰਨ ਦੇ ਤੌਰ ਤੇ ਬਿਜਲੀ ਬੈਟਰੀ ਵਿਚ ‘ਸੁੰਨ’ ਸ਼ਕਲ ਵਿਚ ਬੰਦ ਹੁੰਦੀ ਹੈ, ਪਰ ਜਦ ਉਹ ਹਰਕਤ ਵਿਚ (activate) ਆਉਂਦੀ ਹੈ ਤਾਂ ਪ੍ਰਕਾਸ਼ (light>) ਦੁਆਰਾ ਸਾਡੀ ਸੇਵਾ ਕਰਦੀ ਹੈ, ਤਾਂ ਉਸਦੇ ਉਪਯੋਗ (utility) ਨਾਲ ਉਸ ਦੀ ਕਦਰ-ਕੀਮਤ ਵੱਧ ਜਾਂਦੀ ਹੈ।
ਇਸੇ ਤਰ੍ਹਾਂ ਸੱਚ ਰੱਬੀ ਗੁਣ ਹੈ ਤੇ ਹੋਰ ਅਨੇਕਾਂ ਰੱਬੀ ਗੁਣਾਂ ਤੋਂ ਸ੍ਰੇਸ਼ਟ ਹੈ। ਜਦ ਇਹ ਸੱਚ ਹਰਕਤ (activity) ਵਿਚ ਆ ਕੇ ‘ਪ੍ਰਗਟ’ ਹੋ ਜਾਂਦਾ ਹੈ ਤਾਂ ‘ਸੱਚ’ ਦੀ ਪੂਰਨਤਾ (fulfilment) ਹੁੰਦੀ ਹੈ ਤੇ ਇਸ ਦੀ ਕਦਰ-ਕੀਮਤ ਵੱਧ ਜਾਂਦੀ ਹੈ।
ਤਦੇ ਗੁਰਬਾਣੀ ਵਿਚ ‘ਸੱਚ ਆਚਾਰ’ ਨੂੰ ‘ਸੱਚ’ ਨਾਲੋਂ ਉੱਚਾ ਦਰਸਾਇਆ ਗਿਆ ਹੈ, ਜਿਸ ਤਰ੍ਹਾਂ ਕਿ -
ਫੁਲਾਂ ਦਾ ਆਚਾਰ | ਸੁਗੰਧੀ ਹੈ |
ਲਕੜ ਦਾ ਆਚਾਰ | ਅੱਗ ਹੈ |
ਪਾਣੀ ਦਾ ਆਚਾਰ | ਠੰਢ ਹੈ |
ਸੂਰਜ ਦਾ ਆਚਾਰ | ਗਰਮੀ ਹੈ |
ਚੰਦ ਦਾ ਆਚਾਰ | ਠੰਢੀ ਰੋਸ਼ਨੀ ਹੈ |
ਪ੍ਰੀਤ ਦਾ ਆਚਾਰ | ਖਿੱਚ ਹੈ |
ਪਿਆਰ ਦਾ ਆਚਾਰ | ਲਾਡ ਹੈ |
ਪ੍ਰੇਮ ਦਾ ਆਚਾਰ | ਆਪਾ ਵਾਰਨਾ ਹੈ[ |
Upcoming Samagams:Close
30 Nov - 01 Dec - (India)
Gurgaon, HR
Gurudwara Sri Guru Singh Sabha, Sabzi Mandi Road, Gurgaon
Phone Numbers 9811351234 , 9811096724 , 9811257335
07 Dec - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715
30 Nov - 01 Dec - (India)
Gurgaon, HR
Gurudwara Sri Guru Singh Sabha, Sabzi Mandi Road, Gurgaon
Phone Numbers 9811351234 , 9811096724 , 9811257335
07 Dec - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715