ਹਰਿ ਨਿਰਮਲ ਨਿਰਮਲ ਹੈ ਬਾਣੀ ਹਰਿ ਸੇਤੀ ਮਨੁ ਰਾਤਾ ਹੇ॥(ਪੰਨਾ-1052)

ਇਹ ‘ਇਲਾਹੀ ਪ੍ਰਕਾਸ਼’ ਜੁਗਾਂ-ਜੁਗਾਂਤਰਾਂ ਤੋਂ ਪ੍ਰਕਾਸ਼ਤ ਹੋ ਰਿਹਾ ਹੈ, ਇਸ ਲਈ ‘ਬਾਣੀ’ ਭੀ ‘ਜੁਗੋ-ਜੁਗ ਬਾਣੀ’ ਹੈ।

ਜੁਗਿ ਜੁਗਿ ਬਾਣੀ ਸਬਦਿ ਪਛਾਣੀ
ਨਾਉ ਮੀਠਾ ਮਨਹਿ ਪਿਆਰਾ॥(ਪੰਨਾ-602)
ਚਹੁ ਜੁਗ ਮਹਿ ਅੰਮ੍ਰਿਤੁ ਸਾਚੀ ਬਾਣੀ॥(ਪੰਨਾ-665)
ਤਿਸੁ ਜਨ ਕੀ ਹੈ ਸਾਚੀ ਬਾਣੀ॥ ਗੁਰ ਕੈ ਸਬਦਿ ਜਗ ਮਾਹਿ ਸਮਾਣੀ॥
ਚਹੁ ਜੁਗ ਪਸਰੀ ਸਾਚੀ ਸੋਇ॥(ਪੰਨਾ-1174)

ਇਹ ਤ੍ਰੈ-ਗੁਣਾਂ ਤੋਂ ਪਰੇ, ਅਗੋਚਰ ਅਤੇ ਇਲਾਹੀ ਮੰਡਲ ਦਾ ‘ਤੱਤ’ ਹੈ, ਇਸ ਲਈ ਇਹ ‘ਗੁਪਤੀ ਬਾਣੀ’ ਹੈ।

ਅਦ੍ਰਿਸਣੁ ਅਗੋਚਰ ਗੁਰਬਚਨਿ ਧਿਆਇਆ॥
ਪਵਿਤ੍ਰ ਪਰਮਪਦ ਪਾਇਆ॥(ਪੰਨਾ-442)
ਗੁਪਤੀ ਬਾਣੀ ਪਰਗਟੁ ਹੋਇ॥
ਨਾਨਕ ਪਰਖਿ ਲਏ ਸਚੁ ਸੋਇ॥(ਪੰਨਾ-944)

ਇਹ ‘ਇਲਾਹੀ ਪ੍ਰਕਾਸ਼ ਮੰਡਲ’ ਵਿਸਮਾਦੀ ਹੈ, ਇਸ ਲਈ ਬਾਣੀ ਵੀ ‘ਵਿਸਮਾਦੀ’ ਅਤੇ ‘ਵਾਹੁ ਵਾਹੁ’ ਹੈ।

ਵਾਹੁ ਵਾਹੁ ਪੂਰੇ ਗੁਰ ਕੀ ਬਾਣੀ॥(ਪੰਨਾ-754)
ਵਾਹੁ ਵਾਹੁ ਬਾਣੀ ਸਤਿ ਹੈ ਗੁਰਮੁਖਿ ਬੂਝੈ ਕੋਇ॥(ਪੰਨਾ-1277)
ਵਿਸਮਾਦੁ ਨਾਦ ਵਿਸਮਾਦੁ ਵੇਦ॥(ਪੰਨਾ-463)

ਬਾਣੀ ਵਿਚ ਮਾਇਆ ਦੇ ਤ੍ਰੈ-ਗੁਣਾਂ ਦੇ ਹਨੇਰੇ ਅਤੇ ‘ਭਰਮ’ ਨੂੰ ਦੂਰ ਕਰਨ ਦੀ ਸਮਰੱਥਾ ਹੈ। ਇਸ ਲਈ ਇਹ ਬਾਣੀ ‘ਗੁਰੂ’ ਰੂਪ ਹੈ।

ਗੁਰ ਕੈ ਬਚਨਿ ਕਟੇ ਭ੍ਰਮ ਭੇਦ॥(ਪੰਨਾ-177)
ਗੁਰ ਕੈ ਬਾਣਿ ਬਜਰ ਕਲ ਛੇਦੀ
ਪ੍ਰਗਟਿਆ ਪਦੁ ਪਰਗਾਸਾ॥(ਪੰਨਾ-332)
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥(ਪੰਨਾ-982)
Upcoming Samagams:Close

07 Mar - 08 Mar - (India)
Chandigarh/Mohali, CH
Gurudwara Sri Kalgidhar Singh Sabha, Phase-4
Phone Numbers 9815998704, 9815220730

27 Feb - 01 Mar - (UK)
Birmingham
11 Meadowlands Drive, Shelfield, Walsall, WS4 1TJ
Fri 4pm - 9pm
Sat 5am - 11pm & 4pm - 10pm
Sun 5am - 12pm

07943632013, 07866559715
Footer
Links of Interest
Gurudwara Brahm Bunga Sahib - Dodra Naam Simran Kirtan Programs/Samagams Worldwide Jap Tap Samagams - USA/Canada USA/Canada Samagams Bau Ji's english writings and translations Bhai Vir Singh Ji and Professor Puran Singh Ji Audio YouTube Channel - Latest Spiritual Audio Clips of Gurmukh Pyare
Recent Updates
Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 18 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 17 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 16 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 15 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 14 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 13
Subscribe for updates
Please click to Subscribe