ਇਸ ਤਰ੍ਹਾਂ ਅਸੀਂ ‘ਹਉਮੈ’ ਦੀ ਨਿੱਕੀ ਜਿਹੀ ਕਾਲ-ਕੋਠੜੀ ਵਿਚ ਆਪਣੇ ਆਪ ਨੂੰ ਬੇਅੰਤ ਜਨਮਾਂ ਤੋਂ ਕੈਦ ਕੀਤਾ ਹੋਇਆ ਹੈ ਅਤੇ ਮੋਹ-ਮਾਇਆ ਦੀ ਦਲਦਲ ਵਿਚ ‘ਪਲਚ-ਪਲਚ’ ਕੇ ‘ਝੂਠੇ ਧੰਧੈ ਮੋਹੁ’ ਵਿਚ ਆਪਣਾ ਅਮੋਲਕ ਜੀਵਨ ਅਜਾਂਈਂ ਗਵਾ ਰਹੇ ਹਾਂ।
ਹਉਮੈ ਦੀ ‘ਕਾਲ ਕੋਠੜੀ’ ਦੀ ਸਜ਼ਾ ਅਸੀਂ ਆਪਣੇ ਆਪ ਹੀ ਸਹੇੜੀ ਹੋਈ ਹੈ ਅਤੇ ਜਨਮਾਂ-ਜਨਮਾਂ ਤੋਂ ਇਸ ‘ਕਾਲ ਕੋਠੜੀ’ ਦੀ ਕੈਦ ਵਿਚ ਦੁਖਦਾਈ ਜੀਵਨ ਬਤੀਤ ਕਰ ਰਹੇ ਹਾਂ।
ਤਬ ਇਹੁ ਬਾਵਰੁ ਫਿਰਤ ਬਿਗਾਨਾ ॥.....
ਜਬ ਇਨਿ ਅਪੁਨੀ ਅਪਨੀ ਧਾਰੀ ॥
ਤਬ ਇਸ ਕਉ ਹੈ ਮੁਸਕਲੁ ਭਾਰੀ ॥(ਪੰਨਾ-235)
ਭਾਵੇਂ ਗੁਰੂਆਂ-ਅਵਤਾਰਾਂ-ਮਹਾਂਪੁਰਖਾਂ ਨੇ ਸਮੇਂ-ਸਮੇਂ ਸਿਰ ਆਪਣੀਆਂ ਜੀਵਨੀਆਂ ਤੇ ਬਾਣੀਆਂ ਰਾਹੀਂ, ਸਾਨੂੰ ‘ਹਉਮੈ’ ਦੀ ਬਾਬਤ ਗਿਆਨ ਬਖਸ਼ਿਆ ਹੈ ਅਤੇ ਇਸ ਦੀ ‘ਕੈਦ’ ਵਿਚੋਂ ਸੁਰਖਰੂ ਹੋਣ ਦੀ ਸੁਚੱਜੀ ਤੇ ਸੌਖੀ ਜਾਚ ਦੱਸੀ ਹੈ। ਇਨ੍ਹਾਂ ਉੱਤਮ ਅਤੇ ਅਮੋਲਕ ਉਪਦੇਸ਼ਾਂ ਦੇ ਪ੍ਰਚਾਰ ਲਈ ਬੇਅੰਤ ਧਰਮ ਅਸਥਾਨ ਬਣੇ ਹੋਏ ਹਨ ਅਤੇ ਅਨੇਕਾਂ ਢੰਗਾਂ ਨਾਲ ਇਹਨਾਂ ਬਾਣੀਆਂ ਦੇ ਉਪਦੇਸ਼ਾਂ ਦਾ ਪ੍ਰਚਾਰ ਹੋ ਰਿਹਾ ਹੈ।
ਪਰ ਫੇਰ ਭੀ ਇਸ ਆਪੂੰ ਸਹੇੜੀ ਹੋਈ ਹਉਮੈ ਦੀ ਦੁਖਦਾਈ ‘ਕੈਦ’ ਅਥਵਾ ਕੂੜੀ ਮਾਇਆ ਦੇ ਭਰਮ-ਭੁਲਾਵੇ ਵਿਚੋਂ ਨਿਕਲਣ ਜਾਂ ਸੁਰਖਰੂ
25 May - 26 May - (India)
Ludhiana, LUDH
Gurudwara Sri Guru Singh Sabha, Urban Estate Phase-1, Dugri(Near CRP Colony)
15 Jun - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715