ਜਿਥੇ ‘ਹਉਮੈ’ ਦਾ ਬੋਲਬਾਲਾ ਹੈ ਉਥੇ ਇਲਾਹੀ ਭਾਵਨਾ ਨਹੀਂ ਹੋ ਸਕਦੀ।
ਜਿਸ ਤਰ੍ਹਾਂ ‘ਚਾਨਣ’ ਤੇ ‘ਹਨੇਰ’ ਇਕ-ਦੂਜੇ ਤੋਂ ਉਲਟ ਤੇ ਮੁਤਜਾਦ ਹਨ।
ਉਸੇ ਤਰ੍ਹਾਂ ਹਉਮੈ ਦਾ ‘ਅਹਿਸਾਸ’ ਤੇ ਇਲਾਹੀ ‘ਸ਼ਰਧਾ-ਭਾਵਨੀ’ ਇਕ-ਦੂਜੇ ਤੋਂ ਉਲਟ ਅਤੇ ਮੁਤਜ਼ਾਦ ਹਨ।
ਅਕਾਲ ਪੁਰਖ ਦੀ ਹਸਤੀ ‘ਸੱਚ’ ਅਤੇ ਅਟੱਲ ਹੈ।
ਹਉਮੈ ਦੀ ਕੋਈ ਹਸਤੀ ਨਹੀਂ ਹੈ, ਇਹ ਸਿਰਫ ਮਨ ਦਾ ਭਰਮ-ਭੁਲਾਵਾ ਹੈ।
ਦੂਜੇ ਲਫ਼ਜ਼ਾਂ ਵਿਚ ਅਗਿਆਨਤਾ ਰੂਪੀ ‘ਮਾਇਆ’ ਨੇ ਸਾਡੇ ਜੀਵ ਨੂੰ ਜਨਮਾਂ-ਜਨਮਾਂਤਰਾਂ ਤੋਂ ਹਉਮੈ ਦੀ ਅਫੀਮ ਦੇ ਨਸ਼ੇ ਵਿਚ ‘ਸੁਆ’ ਛਡਿਆ ਹੈ।
ਤਿਹੀ ਗੁਣੀ ਸੰਸਾਰੁ ਭ੍ਰਮਿ ਸੁਤਾ ਸੁਤਿਆ ਰੈਣਿ ਵਿਹਾਣੀ ॥(ਪੰਨਾ-920)
ਜੇ ਕੋਈ ਸਾਡੇ ਨਾਲ ‘ਧੋਖਾ’ ਅਤੇ ਛਲ-ਫਰੇਬ ਕਰਦਾ ਹੈ ਤਾਂ ਅਸੀਂ ਇਸ ‘ਧੋਖੇ’ ਦੀ ਬਾਬਤ ਬਹੁਤ ਸ਼ਿਕਾਇਤ, ‘ਵਾ-ਵੇਲਾ’ ਅਤੇ ‘ਰੋਸ’ ਪ੍ਰਗਟ ਕਰਦੇ ਹਾਂ। ਪਰ ਅਚੰਭੇ ਦੀ ਗੱਲ ਇਹ ਹੈ ਕਿ ‘ਹਉਮੈ’ ਰੂਪੀ ਅਫੀਮ ਦੇ ‘ਅਮਲ’ ਵਿਚ, ਅਗਿਆਨਤਾ ਰੂਪੀ ਮਾਇਆ ਨੇ ਸਾਡੇ ‘ਜੀਵ’ ਨਾਲ ਸਭ ਤੋਂ ਵੱਡਾ ਅਤੇ ਦੀਰਘ ‘ਧੋਖਾ’ (greatest mental fraud) ਕੀਤਾ ਹੋਇਆ ਹੈ।
ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਸਾਨੂੰ ਐਡੇ ਵੱਡੇ ‘ਨਿਜੀ ਧੋਖੇ’ ਦਾ -
ਪਤਾ ਹੀ ਨਹੀਂ
ਅਹਿਸਾਸ ਹੀ ਨਹੀਂ
Upcoming Samagams:Close
25 May - 26 May - (India)
Ludhiana, LUDH
Gurudwara Sri Guru Singh Sabha, Urban Estate Phase-1, Dugri(Near CRP Colony)
15 Jun - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715
25 May - 26 May - (India)
Ludhiana, LUDH
Gurudwara Sri Guru Singh Sabha, Urban Estate Phase-1, Dugri(Near CRP Colony)
15 Jun - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715