ਸੀ, ਉਹ ‘ਹਉਮੈ’ ਤਾਂ ਬਿਲਕੁਲ ਝੂਠ, ਕੂੜ, ਦੂਜਾ-ਭਾਉ ਹੀ ਸੀ। ਇਹੋ ਜਿਹੇ ਭਰਮ-ਭੁਲਾਵੇ ਜਾਂ ਅਗਿਆਨਤਾ ਦੇ ਅਧਾਰ ਉਤੇ ਜਿਹੜੇ ਖਿਆਲ, ਨਿਸਚੇ, ਕਲਪਨਾ ਅਤੇ ‘ਮੈਂ-ਮੇਰੀ’ ਦੇ ਦਾਵੇ ਕਰਦਾ ਆਇਆ ਸੀ ਉਹ ਸਾਰੇ ਹੀ ਕੂੜ, ਝੂਠ, ਦੂਜਾ-ਭਾਉ ਹੀ ਸੀ। ਜਿਸ ਦੀ ਵਜਾਹ ਨਾਲ ਆਪਣਾ ਅਮੋਲਕ ਜੀਵਨ ਅਜਾਈਂ ਹੀ ਗੁਆਇਆ ਹੈ।
ਪਲਚਿ ਪਲਚਿ ਸਗਲੀ ਮੁਈ ਝੂਠੇ ਧੰਧੈ ਮੋਹੁ ॥(ਪੰਨਾ-133)
ਕੂੜਿ ਕੂੜੇ ਨੇਹੁ ਲਗਾ ਵਿਸਰਿਆ ਕਰਤਾਰੁ ॥(ਪੰਨਾ-468)
ਇਸ ਤਰ੍ਹਾਂ ਜਦ ਤਾਈਂ ਜੀਵ ਨੂੰ ਆਪਣੀ ਹਉਮੈ ਦੇ ਭਰਮ-ਭੁਲਾਵੇ ਦੀ ਅਗਿਆਨਤਾ ਅਥਵਾ ‘ਦੂਜੇ-ਭਾਉ’ ਦਾ ਅਨੁਭਵ ਨਹੀਂ ਹੁੰਦਾ, ਤਦ ਤਾਈਂ ਸਾਡੇ ਅੰਤ੍ਰ-ਆਤਮੇ ਸੱਚੀ-ਸੁੱਚੀ ਨਿਮਰਤਾ, ਹਲੇਮੀ, ਗਰੀਬੀ, ‘ਦਾਸ-ਭਾਵਨਾ’ ਉਪਜ ਨਹੀਂ ਸਕਦੀ।
ਇਹ ਜੋ ਅਸੀਂ ‘ਲੋਕਾਚਾਰੀ’, ਰਸਮੀ ਤੌਰ ਤੇ ਨਿਮਰਤਾ ਅਤੇ ਗਰੀਬੀ ਦਾ ਪ੍ਰਗਟਾਵਾ ਕਰਦੇ ਹਾਂ, ਇਹ ਸਭ ਦਿਖਾਵਾ, ਲੋਕ-ਪਚਾਰਾ, ਕੂੜ ਅਤੇ ਪਖੰਡ ਹੈ। ਗੁਰਬਾਣੀ ਵਿਚ ਰਸਮੀ ਨਿਮਰਤਾ ਨੂੰ ਇਉਂ ਦਰਸਾਇਆ ਗਿਆ ਹੈ -
ਸਭੁ ਕੋ ਨਿਵੈ ਆਪ ਕਉ ਪਰ ਕਉ ਨਿਵੈ ਨ ਕੋਇ ॥
ਧਰਿ ਤਾਰਾਜੂ ਤੋਲੀਐ ਨਿਵੈ ਸੁ ਗਉਰਾ ਹੋਇ ॥
ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ ॥
ਸੀਸਿ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ ॥(ਪੰਨਾ-470)
ਧਰਿ ਤਾਰਾਜੂ ਤੋਲੀਐ ਨਿਵੈ ਸੁ ਗਉਰਾ ਹੋਇ ॥
ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ ॥
ਸੀਸਿ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ ॥(ਪੰਨਾ-470)
ਹਉ ਵਿਚਿ ਸਚਿਆਰੁ ਕੂੜਿਆਰੁ ॥
ਹਉ ਵਿਚਿ ਪਾਪ ਪੁੰਨ ਵੀਚਾਰੁ ॥(ਪੰਨਾ-466)
ਹਉ ਵਿਚਿ ਪਾਪ ਪੁੰਨ ਵੀਚਾਰੁ ॥(ਪੰਨਾ-466)
ਦੂਜੇ ਪਾਸੇ ਗੁਰਬਾਣੀ ਵਿਚ ਸੱਚੀ-ਸੁੱਚੀ ਨਿਮਰਤਾ-ਗਰੀਬੀ ਨੂੰ ਇਉਂ ਬਿਆਨ ਕੀਤਾ ਗਿਆ ਹੈ -
ਹਮ ਨਹੀ ਚੰਗੇ ਬੁਰਾ ਨਹੀ ਕੋਇ ॥
ਪ੍ਰਣਵਤਿ ਨਾਨਕੁ ਤਾਰੇ ਸੋਇ ॥(ਪੰਨਾ-728)
ਪ੍ਰਣਵਤਿ ਨਾਨਕੁ ਤਾਰੇ ਸੋਇ ॥(ਪੰਨਾ-728)
Upcoming Samagams:Close
30 Nov - 01 Dec - (India)
Gurgaon, HR
Gurudwara Sri Guru Singh Sabha, Sabzi Mandi Road, Gurgaon
Phone Numbers 9811351234 , 9811096724 , 9811257335
07 Dec - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715
30 Nov - 01 Dec - (India)
Gurgaon, HR
Gurudwara Sri Guru Singh Sabha, Sabzi Mandi Road, Gurgaon
Phone Numbers 9811351234 , 9811096724 , 9811257335
07 Dec - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715