ਪਰਮੇਸ਼ਰ ਤੇ ਭੁਲਿਆਂ ਵਿਆਪਨਿ ਸਭੇ ਰੋਗ॥
ਵੇਮੁਖ ਹੋਏ ਰਾਮ ਤੇ ਲਗਨਿ ਜਨਮ ਵਿਜੋਗ॥(ਪੰਨਾ-135)
ਜਿਸ ਨੋ ਬਿਸਰੈ ਪੁਰਖੁ ਬਿਧਾਤਾ॥
ਜਲਤਾ ਫਿਰੈ ਰਹੈ ਨਿਤ ਤਾਤਾ॥
ਅਕਿਰਤਘਣੈ ਕਉ ਰਖੈ ਨ ਕੋਈ ਨਰਕ ਘੋਰ ਮਹਿ ਪਾਵਣਾ॥(ਪੰਨਾ-1086)
ਜਾ ਕਉ ਬਿਸਰੈ ਰਾਮ ਨਾਮ ਤਾਹੂ ਕਉ ਪੀਰ॥(ਪੰਨਾ-212)

ਇਸ ਤਰ੍ਹਾਂ ‘ਪ੍ਰਕਾਸ਼ ਦਾ ਰਸ ਮਾਨਣਾਂ’ ਯਾ ਇਸ ਤੋਂ ‘ਵਾਂਝੇ ਰਹਿਣਾਂ’, ਸਾਡੇ ਮੁੱਢਲੇ ‘ਜਤਨ’ ਦਾ ਹੀ ਨਤੀਜਾ ਹੈ, ਜਾਂ ਇਉਂ ਕਹੇ ਕਿ ‘ਨਾਮ-ਸਿਮਰਨ’ ਹੀ ਆਤਮਿਕ ਪ੍ਰਕਾਸ਼ ਦੀ ‘ਗੁਪਤ ਕੁੰਜੀ’ ਹੈ। ਦੂਜੇ ਲਫ਼ਜ਼ਾਂ ਵਿਚ ਅਕਾਲ ਪੁਰਖ ਦੀ ‘ਯਾਦ’ ਅਥਵਾ ‘ਸਿਮਰਨ’ ਹੀ ‘ਨਾਮ’ ਦੇ ਪ੍ਰਕਾਸ਼-ਮਈ ਆਤਮਿਕ ਮੰਡਲ ਦੀਆਂ ਇਲਾਹੀ ਦਾਤਾਂ ਦੇ ਭੰਡਾਰੇ ਦੀ ਆਤਮਿਕ ਕੁੰਜੀ ਹੈ।

ਮਨ ਪਿਆਰਿਆ ਜੀਉ ਮਿਤ੍ਰਾ ਹਰਿ ਨਾਮੁ ਜਪਤ ਪਰਗਾਸੋ॥(ਪੰਨਾ-80)
ਜਿਸੁ ਸਿਮਰਤ ਸਗਲਾ ਦੁਖੁ ਜਾਇ॥
ਸਰਬ ਸੂਖ ਵਸਹਿ ਮਨਿ ਆਇ॥(ਪੰਨਾ-1148)
ਚੀਤਿ ਆਵੈ ਤਾਂ ਸਹਜ ਘਰੁ ਪਾਇਆ॥(ਪੰਨਾ-1141)

ਪਰ ਇਥੇ ਇਕ ਅਤਿ ਡੂੰਘੀ ਤੇ ਜ਼ਰੂਰੀ ਘੁੰਡੀ ਖੋਲ੍ਹਣ ਦੀ ਲੋੜ ਹੈ।

ਹਉਮੈ ਅਧੀਨ ਤ੍ਰੈ-ਗੁਣਾਂ ਵਿਚ ਕੀਤੇ ਹੋਏ ਧਾਰਮਿਕ ਕਰਮ-ਕ੍ਰਿਆ ਜਾਂ ਕਰਮ-ਕਾਂਡ ਸਾਡੇ :-

ਜਤਨ ਹਨ - ਨਤੀਜਾ ਨਹੀਂ
ਸਾਧਨ ਹਨ - ਪੂਰਨਤਾ ਨਹੀਂ
ਯਾਤਰਾ ਹੈ - ਮੰਜ਼ਿਲ ਨਹੀਂ
ਗਿਆਨ ਹੈ - ਪ੍ਰਕਾਸ਼ ਨਹੀਂ
Upcoming Samagams:Close

27 Apr - 28 Apr - (India)
Jammu, JK
Gurudwara Sri Guru Singh Sabha, Guru Nanak Nagar, Jammu

11 May - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715
Footer
Links of Interest
Gurudwara Brahm Bunga Sahib - Dodra Naam Simran Kirtan Programs/Samagams Worldwide Jap Tap Samagams - USA/Canada USA/Canada Samagams Bau Ji's english writings and translations Bhai Vir Singh Ji and Professor Puran Singh Ji Audio YouTube Channel - Latest Spiritual Audio Clips of Gurmukh Pyare
Recent Updates
Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 18 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 17 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 16 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 15 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 14 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 13
Subscribe for updates
Please click to Subscribe