ਨਉ ਦਰਵਾਜੇ ਸਾਧਿ ਸਾਧੁ ਸਦਾਇਆ।
ਵੀਹ ਇਕੀਹ ਉਲੰਘਿ ਨਿਜ ਘਰਿ ਆਇਆ।
(ਵਾ.ਭਾ.ਗੁ. 22/6)

‘ਬੈਸਹੁ’ - ਸਾਡਾ ਚੰਚਲ ਮਨ ਇਕ ਪਲ ਭੀ ਟਿਕ ਨਹੀਂ ਸਕਦਾ। ਮਨ ਨੂੰ ਟਿਕਾਉਣ ਲਈ ਕਿਸੇ ਖਾਸ ਨੁਕਤੇ (point) ਦੀ ਲੋੜ ਹੈ ਜਿਸ ਉਤੇ ਇਹ ਮਨ ਧਿਆਨ ਧਰ ਕੇ ਆਪਣੀ ਬਿਰਤੀ-ਸੁਰਤੀ ਟਿਕਾ ਸਕੇ।

ਗੁਰਮਤਿ ਅਨੁਸਾਰ ਉਹ ਨੁਕਤਾ ‘ਗੁਰਮੰਤਰ’ ਅਥਵਾ ‘ਗੁਰਸਬਦ’ ਹੈ।

ਚਲਾਇਮਾਨ ਮਨ ਦੇ -

‘ਸਬਦ’ ਉਤੇ ਟਿਕਣ ਲਈ
‘ਨਾਮ-ਸਿਮਰਨ’ ਕਰਨ ਲਈ
‘ਸਬਦ-ਸੁਰਤਿ’ ਦੀ ਕਮਾਈ ਲਈ

ਅਤਿਅੰਤ ਦ੍ਰਿੜ੍ਹਤਾ ਅਤੇ ਉਦਮ ਦੀ ਲੋੜ ਹੈ। ਇਸ ਸਿਮਰਨ-ਅਭਿਆਸ ਲਈ ‘ਸਾਧਸੰਗਤ’ ਦੀ ਪ੍ਰੇਰਨਾ ਅਤੇ ਸਹਾਇਤਾ ਦੀ ਅਤਿਅੰਤ ਲੋੜ ਹੈ।

ਮਿਲੁ ਸਾਧਸੰਗਤਿ ਭਜੁ ਕੇਵਲ ਨਾਮ॥(ਪੰਨਾ-12)
ਹਰਿ ਕਾ ਨਾਮੁ ਧਿਆਈਐ ਸਤਸੰਗਤਿ ਮੇਲਿ ਮਿਲਾਇ॥(ਪੰਨਾ-26)
ਸਾਧਸੰਗਿ ਜਪਿਓ ਭਗਵੰਤੁ॥(ਪੰਨਾ-183)
ਪ੍ਰਭ ਕਾ ਸਿਮਰਨੁ ਸਾਧ ਕੈ ਸੰਗਿ॥(ਪੰਨਾ-262)
ਸੰਤ ਕੀ ਸੇਵਾ ਨਾਮੁ ਧਿਆਈਐ॥(ਪੰਨਾ-265)
ਨਾਨਕ ਜਪੀਐ ਮਿਲਿ ਸਾਧਸੰਗਤਿ
ਹਰਿ ਬਿਨੁ ਅਵਰੁ ਨ ਹੋਰੁ॥(ਪੰਨਾ-405)
ਸਾਧਸੰਗਿ ਹਰਿ ਹਰਿ ਨਾਮੁ ਚਿਤਾਰਾ॥(ਪੰਨਾ-717)
ਮਿਲਿ ਸਾਧੂ ਹਰਿ ਨਾਮੁ ਧਿਆਈਐ॥(ਪੰਨਾ-804)
ਮਨਿ ਤਨਿ ਪ੍ਰਭੁ ਆਰਾਧੀਐ ਮਿਲਿ ਸਾਧ ਸਮਾਗੈ॥(ਪੰਨਾ-817)
ਸਤਸੰਗਤਿ ਹਰਿ ਮੇਲਿ ਪ੍ਰਭ ਹਰਿ ਨਾਮੁ ਵਸੈ ਮਨਿ ਆਇ॥(ਪੰਨਾ-1417)

ਸਾਧ ਸੰਗਤਿ ਵਿਚ ਵਿਚਰਦਿਆਂ ਹੋਇਆਂ ਲਗਾਤਾਰ ਅਟੁਟ ਸਿਮਰਨ ਦੁਆਰਾ, ਗੁਰਸਬਦ ਸਾਡੇ ਮਨ-ਤਨ-ਚਿਤ-ਅੰਤਿਸ਼ਕਰਨ ਵਿਚ ਧਸ-ਵਸ-ਰਸ ਕੇ ਰੋਮ-ਰੋਮ ਵਿਚ ਸਮਾ ਜਾਂਦਾ ਹੈ।

Upcoming Samagams:Close

11 May - 12 May - (India)
Jabalpur, MP
Gurudwara Sri Guru Singh Sabha, Prem Nagar, MadanMahal

11 May - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715
Footer
Links of Interest
Gurudwara Brahm Bunga Sahib - Dodra Naam Simran Kirtan Programs/Samagams Worldwide Jap Tap Samagams - USA/Canada USA/Canada Samagams Bau Ji's english writings and translations Bhai Vir Singh Ji and Professor Puran Singh Ji Audio YouTube Channel - Latest Spiritual Audio Clips of Gurmukh Pyare
Recent Updates
Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 18 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 17 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 16 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 15 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 14 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 13
Subscribe for updates
Please click to Subscribe