ਹੁਣ ਸਵਾਲ ਇਹ ਹੈ ਕਿ ‘ਬੇਬੀ’ (baby) ਵਰਗੇ ਭੋਲੇ-ਭਾਇ ਵਿਸ਼ਵਾਸ (innocent faith) ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ?

ਐਸਾ ਆਤਮਿਕ ‘ਸਹਜ-ਵਿਸ਼ਵਾਸ’ -

ਪੜ੍ਹਾਈਆਂ ਨਾਲ
ਦਿਮਾਗੀ ਗਿਆਨ ਨਾਲ
ਫਿਲਾਸਫੀਆਂ ਨਾਲ
ਪਾਠ-ਪੂਜਾ ਨਾਲ
ਕਰਮ-ਕਾਂਡਾਂ ਨਾਲ
ਜੋਗ ਸਾਧਨਾਂ

ਦੁਆਰਾ, ਬਾਹਰੋਂ ਪ੍ਰਾਪਤ ਨਹੀਂ ਹੋ ਸਕਦਾ, ਕਿਉਂਕਿ ਬਾਹਰਮੁਖੀ ਦਿਮਾਗੀ ਨਿਸਚਾ, ਸ਼ਰਧਾ, ਵਿਸ਼ਵਾਸ, ਅਲਪ-ਬੁੱਧੀ ਤਾਂਈ ‘ਸੀਮਤ’ ਹੈ ਅਤੇ ਸਾਡੀ ਮਨ ਦੀ ਰੰਗਤ ਅਨੁਸਾਰ ਹਮੇਸ਼ਾ ‘ਬਦਲਦਾ’ ਰਹਿੰਦਾ ਹੈ।

ਇਸ ਦੇ ਉਲਟ ਆਤਮਿਕ ਸ਼ਰਧਾ ਅਤੇ ਵਿਸ਼ਵਾਸ ਅੰਤਰ-ਆਤਮਾ ਵਿਚੋਂ -

ਅਭੋਲ ਹੀ
ਸਹਿਜ-ਸੁਭਾਇ
ਫੁੱਟ ਕੇ

ਉਪਜਦਾ ਹੈ - ਜੋ ਦ੍ਰਿੜ੍ਹ ਅਤੇ ਅਟੱਦ ਹੁੰਦਾ ਹੈ। ਐਸਾ ਆਤਮਿਕ ਵਿਸ਼ਵਾਸ -

ਗੁਰਮੁਖ ਪਿਆਰਿਆਂ
ਬਖਸ਼ੇ ਹੋਏ ਮਹਾਂਪਰਖਾਂ
ਆਤਮ ਜੀਵਨ ਵਾਲੇ
ਹਰਿਜਨਾਂ

ਦੀ ਸੇਵਾ ਅਤੇ ਸੰਗਤ ਵਿਚ ਉਪਜਦਾ ਤੇ ਪ੍ਰਫੁਲਤ ਹੋ ਸਕਦਾ ਹੈ।

ਸਾਧ ਕੈ ਸੰਗਿ ਲਗੈ ਪ੍ਰਭੁ ਮੀਠਾ॥(ਪੰਨਾ-272)
ਸਾਧ ਕੈ ਸੰਗਿ ਦ੍ਰਿੜੈ ਸਭਿ ਧਰਮ॥(ਪੰਨਾ-271)
ਸਾਧਸੰਗਤਿ ਉਪਜੈ ਬਿਸ੍ਵਾਸ॥
ਬਾਹਰਿ ਭੀਤਰਿ ਸਦਾ ਪ੍ਰਗਾਸ॥
(ਪੰਨਾ-343)
ਸੰਤ ਸੇਵਾ ਕਰਿ ਭਾਵਨੀ ਲਾਈਐ
ਤਿਆਗਿ ਮਾਨ ਹਾਠੀਲਾ॥
(ਪੰਨਾ-498)

Upcoming Samagams:Close

11 May - 12 May - (India)
Jabalpur, MP
Gurudwara Sri Guru Singh Sabha, Prem Nagar, MadanMahal

11 May - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715
Footer
Links of Interest
Gurudwara Brahm Bunga Sahib - Dodra Naam Simran Kirtan Programs/Samagams Worldwide Jap Tap Samagams - USA/Canada USA/Canada Samagams Bau Ji's english writings and translations Bhai Vir Singh Ji and Professor Puran Singh Ji Audio YouTube Channel - Latest Spiritual Audio Clips of Gurmukh Pyare
Recent Updates
Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 18 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 17 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 16 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 15 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 14 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 13
Subscribe for updates
Please click to Subscribe