ਇਸ ਤਰ੍ਹਾਂ ਸਾਡਾ ਮਨ ਆਪਣੀ ਰਚੀ ਹੋਈ ‘ਐਲਰਜੀ’ (allergy) ਦੇ ਤੀਖਣ ‘ਜ਼ਹਿਰੀਲੇ ਭਾਂਬੜ’ ਵਿਚ ਲਗਾਤਾਰ ਸੜਦਾ-ਬਲਦਾ ਰਹਿੰਦਾ ਹੈ, ਜਿਸ ਕਾਰਨ ਕਦੇ ਸੁਖ-ਸ਼ਾਂਤੀ ਨਹੀਂ ਆ ਸਕਦੀ।
ਤਨੁ ਜਲਿ ਬਲਿ ਮਾਟੀ ਭਇਆ ਮਨੁ ਮਾਇਆ ਮੋਹਿ ਮਨੂਰੁ॥(ਪੰਨਾ-19)
ਐਸੇ ‘ਔਲਰਜੀ’ (allergy) ਨਾਲ ‘ਮੰਨੂਰ’ ਹੋਏ ਕਾਲੇ ਮਨ ਦੀਆਂ ਮਲੀਨ ਮਾਨਸਿਕ ‘ਕਿਰਨਾਂ’ ਰਾਹੀਂ ਸਾਡੇ ਉਦਾਲੇ-ਪੁਦਾਲੇ ਦਾ ਵਾਤਾਵਰਣ ਅਣਸੁਖਾਵਾਂ ਹੋ ਜਾਂਦਾ ਹੈ।
ਸਹਿਜੇ-ਸਹਿਜੇ ਇਹ ਮਲੀਨ ਮਾਨਸਿਕ ਕਿਰਨਾਂ ਸਾਰੇ ਵਿਸ਼ਵ ਦੇ ਵਾਤਾਵਰਣ ਵਿਚ ਫੈਲ ਜਾਂਦੀਆਂ ਹਨ।
ਸਰੀਰਕ ਮਰੀਜ਼ ਤਾਂ ਆਪਣੀ ‘ਐਲਰਜੀ’ (allergy) ਵਾਲੀਆਂ ਬਾਹਰਲੀਆਂ ਚੀਜ਼ਾਂ ਤੋਂ ਪਰਹੇਜ਼ ਕਰ ਸਕਦੇ ਹਨ - ਪਰ ਆਪਣੇ ਅੰਦਰ ਮਨ-ਚਿਤ-ਅੰਤਿਸ਼ਕਰਨ ਵਿਚ ਆਪੂੰ ਸਹੇੜੀ ਹੋਈ ਰੋਸੇ-ਗਿਲੇ ਤੇ ਉਪਜੀ ਮਲੀਨ ਰੁਚੀ ਦੀ ‘ਹਵਾੜ’ ਅਥਵਾ ‘ਐਲਰਜੀ’ (allergy) ਤੋਂ ਕੋਈ ਬਚਾਉ ਨਹੀਂ ਹੋ ਸਕਦਾ।
ਇਸ ਤਰ੍ਹਾਂ ਈਰਖਾ-ਦਵੈਤ ਨਫ਼ਰਤ ਦੇ ਜ਼ਹਿਰ ਵਿਚ ਪਲਚ-ਪਲਚ ਕੇ, ਐਸੇ ਜੀਵ -
ਚਿੜ-ਚਿੜੇ ਹੋ ਜਾਂਦੇ ਹਨ,
ਖ਼ਾਹ-ਮਖ਼ਾਹ ਕੁਲਝਦੇ ਰਹਿੰਦੇ ਹਨ,
ਸਾਧਾਰਣ ਗੱਲ ਤੇ ਭੀ ਸ਼ੱਕ ਕਰਦੇ ਹਨ,
ਨਿਕੀ-ਨਿਕੀ ਗੱਲ ਉਤੇ ‘ਛਿੱਥੇ’ ਪੈ ਜਾਂਦੇ ਹਨ,
ਐਵੇਂ ਹਰ ਇਕ ਦੇ ਗਲ ਪੈਂਦੇ ਰਹਿੰਦੇ ਹਨ,
‘ਵੱਢੂੰ-ਖਾਊਂ’ ਵਾਲਾ ਸੁਭਾਉ ਹੋ ਜਾਂਦਾ ਹੈ,
ਜਵਾਲਾਮੁਖੀ (Volcano) ਵਾਂਗ ਸਦਾ ਫੁੱਟਣ ਲਈ,
ਤਿਆਰ ਹੁੰਦੇ ਹਨ,
ਹਰ ਇਕ ਉਤੇ ਟੀਕਾ-ਟਿੱਪਣੀ ਕਰਦੇ ਹਨ,
ਕਿਸੇ ਵਿਚ ਚੰਗਿਆਈ ਨਜ਼ਰ ਨਹੀਂ ਆਉਦੀ,
ਸਾਰੀ ਦੁਨੀਆਂ ਭੈੜੀ-ਕੋਝੀ ਖ਼ਤਰਨਾਕ ਮਹਿਸੂਸ ਹੁੰਦੀ ਹੈ,
ਸਾਰੀ ਦੁਨੀਆਂ ਡਰਾਉਣੀ ਜਾਪਦੀ ਹੈ,
ਸਦਾ ਭੈ-ਭੀਤ ਹੋ ਕੇ ਸਹਿਮ ਵਿਚ ਰਹਿੰਦੇ ਹਨ।
ਖ਼ਾਹ-ਮਖ਼ਾਹ ਕੁਲਝਦੇ ਰਹਿੰਦੇ ਹਨ,
ਸਾਧਾਰਣ ਗੱਲ ਤੇ ਭੀ ਸ਼ੱਕ ਕਰਦੇ ਹਨ,
ਨਿਕੀ-ਨਿਕੀ ਗੱਲ ਉਤੇ ‘ਛਿੱਥੇ’ ਪੈ ਜਾਂਦੇ ਹਨ,
ਐਵੇਂ ਹਰ ਇਕ ਦੇ ਗਲ ਪੈਂਦੇ ਰਹਿੰਦੇ ਹਨ,
‘ਵੱਢੂੰ-ਖਾਊਂ’ ਵਾਲਾ ਸੁਭਾਉ ਹੋ ਜਾਂਦਾ ਹੈ,
ਜਵਾਲਾਮੁਖੀ (Volcano) ਵਾਂਗ ਸਦਾ ਫੁੱਟਣ ਲਈ,
ਤਿਆਰ ਹੁੰਦੇ ਹਨ,
ਹਰ ਇਕ ਉਤੇ ਟੀਕਾ-ਟਿੱਪਣੀ ਕਰਦੇ ਹਨ,
ਕਿਸੇ ਵਿਚ ਚੰਗਿਆਈ ਨਜ਼ਰ ਨਹੀਂ ਆਉਦੀ,
ਸਾਰੀ ਦੁਨੀਆਂ ਭੈੜੀ-ਕੋਝੀ ਖ਼ਤਰਨਾਕ ਮਹਿਸੂਸ ਹੁੰਦੀ ਹੈ,
ਸਾਰੀ ਦੁਨੀਆਂ ਡਰਾਉਣੀ ਜਾਪਦੀ ਹੈ,
ਸਦਾ ਭੈ-ਭੀਤ ਹੋ ਕੇ ਸਹਿਮ ਵਿਚ ਰਹਿੰਦੇ ਹਨ।
Upcoming Samagams:Close
07 Dec - 08 Dec - (India)
Sirsa, HR
Gurudwara SahibJogewala, Sirsa, Haryana
Phone Numbers 9466114291 , 9567164614 , 9467105954
07 Dec - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715
07 Dec - 08 Dec - (India)
Sirsa, HR
Gurudwara SahibJogewala, Sirsa, Haryana
Phone Numbers 9466114291 , 9567164614 , 9467105954
07 Dec - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715