ਠੰਢੀ ਸੁਰਤ, ਅੰਦਰ ਆਪੇ ਵਿਚ ਕੱਠੀ ਹੋਈ ਸੁਰਤ, ਇਕ ਨੁਕਤਾ ਹੈ, ਜਿਹੜਾ ਹੱਥ ਨਹੀਂ ਆਉਂਦਾ । ਇਕ ਨੁਕਤੇ ਵਿਚ, ਗੱਲ ਮੁਕਦੀ ਹੈ, ਪਰ ਉਹ ਨੁਕਤਾ ਹੱਥ ਨਹੀਂ ਆਉਂਦਾ । ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ, ਇਸ ਆਪਣੇ ਅੰਦਰ ਦੇ ਕੇਂਦਰ ਦੀ ਪ੍ਰਾਪਤੀ ਲਈ, ਹਥਿਆਰ ਹਨ, ਪਰ ਇਨ੍ਹਾਂ ਦੀਆਂ ਖਾਹਸ਼ਾਂ ਦੇ ਫੈਲਾਓ ਨੇ ਕਿੰਨੀ ਅੱਗ ਮਚਾ ਰੱਖੀ ਹੈ ।
ਇਸ ਅੱਗੀ ਸੰਸਾਰ ਵਿਚ, ਕਰਮ-ਖੇਤਰ ਦੀ ਤਪਸ਼ ਵਿਚ, ਕਿਧਰੇ ਠੰਢ ਪ੍ਰਾਪਤ ਹੋ ਜਾਵੇ ! ਤਪਿਆ ਪਿਆਰ ਮੋਹ ਹੋ ਜਾਂਦਾ ਹੈ, ਤਪੀ ਭਗਤੀ ਕਾਮ ਹੋ ਜਾਂਦੀ ਹੈ, ਤਪੀ ਸੁਰਤ ਹੀ ਅਹੰਕਾਰ ਹੈ, ਤਪੀ ਜੀਵਨ ਤੀਬਰਤਾ, ਜੀਵਨ ਜੋਸ਼ - ਕ੍ਰੋਧ ਹੋ ਜਾਂਦਾ ਹੈ । ਮਜ਼੍ਹਬਾਂ ਦੇ ਵੈਰ, ਦਵੈਤ, ਤਪੀ ਹੋਈ, ਮੋਈ ਹੋਈ, ਮਨੂਰ ਹੋਈ ਜਗਿਆਸਾ ਹੀ ਤਾਂ ਹੈ । ਇਉਂ ਦੀਨਦਾਰ, ਦੁਨੀਆਂ ਦਾਰਾਂ ਤੋਂ ਵਧ ਜ਼ਹਿਰੀਲੇ ਹੋ ਜਾਂਦੇ ਹਨ, ਤਪੀ-ਤਪਸਿਆ - ਕ੍ਰੋਧ, ਤਪਿਆ ਗ੍ਰਿਹਸਤ - ਵਿਰੋਧ, ਤਪੀ ਅਕਲ - ਸ਼ੈਤਾਨ, ਤਪੀ ਅਰੋਗਤਾ - ਬੀਮਾਰੀ, ਤਪਿਆ ਚਿਤ - ਦੁਖ ਤੇ ਕਲੇਸ਼ ।
ਕਲਿ ਕਲੇਸ ਤਨ ਮਾਹਿ ਮਿਟਾਵਉ ॥(ਪੰਨਾ-262)
ਇਉਂ ਧਰਮ ਕਰਮ ਵੀ, ਜਪ, ਤਪ, ਪੂਜਾ, ਸੇਵਾ, ਹਾਂ ਜੀ ਪਿਆਰ ਆਦਿ ਸਭ ਰੋਗ ਹਨ, ਕੁਝ ਸਰੀਰਕ ਤੇ ਕੁਝ ਮਾਨਸਿਕ, ਦੀਨ ਵੀ ਮਰਜ਼ ਹੈ, ਦੁਨੀਆਂ ਦੇ ਕਰਮ, ਜੋਗ ਸਭ ਮਰਜ਼ਾਂ ਹਨ, ਤਪਸਾਂ ਹਨ, ਹਾੜ੍ਹੇ ਹਨ, ਸੁਰਤ ਟਿਕਾ ਵਿਚ ਨਹੀਂ, ਦਿਲ ਥਾਂਇ ਨਹੀਂ । ਦੀਨ ਵਿਚ ਵੀ ਤ੍ਰਿਸ਼ਨਾ ਨੇ ਬੰਦੇ ਮਾਰ ਲਏ, ਦੁਨੀਆਂ ਵਿਚ ਤਾਂ ਇਸ ‘ਹਫ’ ਨੇ ਅਗੇ ਹੀ ਮਾਰ ਰਖੇ ਹਨ, ਹਾਇ ਠੰਢ ਕਿਥੇ ?
ਸਦੀਆਂ ਤਕ ਤੂੰ ਸਮਝੀ ਜਾਵੇਂਗਾ ਕਿ ਤੂੰ ਬੜੀ ਰੂਹਾਨੀ ਤਰੱਕੀ ਕਰ ਰਿਹਾ ਹੈਂ, ਤੇਰੇ ਜਿਹਾ ਕੋਈ ਨਹੀਂ, ਤੂੰ ਬੜਾ ਦੀਨਦਾਰ ਹੈ, ਬੜਾ ਪੁਨ-ਆਤਮਾ ਹੈ, ਬੜਾ ਤਪ ਕਰ ਰਿਹਾ ਹੈ, ਤੂੰ ਆਪਣੇ ਆਪ ਨੂੰ ਅੰਦਰਵਾਰ ਪਾਰਗਰਾਮੀ ਸਮਝਣ ਲਗ ਗਿਆ ਹੋਵੇਂਗਾ । ਯਾਦ ਰੱਖ, ਸਦੀਆਂ ਪਿਛੋਂ, ਗਹੁ ਕਰਕੇ ਜਦ ਤਕੇਂਗਾ, ਤਾਂ ਤੈਨੂੰ ਪਤਾ ਲਗ ਜਾਏਗਾ, ਕਿ ਤੂੰ ਚਲਦਾ ਭੀ ਉਥੇ ਹੀ ‘ਖੜ੍ਹਾ’ ਹੈਂ, ਜਿਥੋਂ ਤੂੰ ਚਲਿਆ ਸੀ । ਭਾਈਆ ! ਰੂਹਾਨੀ ਤਰੱਕੀ ਐਉਂ ਨਹੀਂ ਹੁੰਦੀ, ਜਦ ਕਿਸੀ ਦੀ ਨਦਰ ਤੇਰੇ ਪਰ ਪਵੇਗੀ, ਤਦ ਜਿਹੜਾ ਕਦਮ ਚੁਕੇਂਗਾ, ਉਹ ਇਕ ਇਕ ਕਦਮ ਇਕ ਇਕ ਮੰਜ਼ਲ ਹੋਵੇਗੀ । ਰੂਹਾਨੀ ਤਰੱਕੀ, ਆਤਮਿਕ ਉੱਨਤੀ, ਕਿਸੀ ਦੀਆਂ ਨਦਰਾਂ ਦੀ ਖੇਡ ਹੈ, ਭਾਈ ਗੁਰਦਾਸ ਜੀ ਇਸੀ ਅੰਦਾਜ਼ ਵਿਚ ਫੁਰਮਾਉਂਦੇ ਹਨ -
07 Feb - 08 Feb - (India)
Faridabad, FDB
Gurudwara Sri Guru Singh Sabha, Sector -15, Near Metro Station: Neelam Chowk, Ajronda(Old Railway Station)
Phone numbers 9818652962, 9818454162, 9810549030,9990282284,8800094783
23 Feb - (UK)
London
Gurdwara Guru Nanak Darbar, 65-75 King St, Southall, UB2 4DQ
Every Friday
Naam Simran, Gurbani Vichar, Gurbani Kirtan
07440184623, 07866559715