‘ਬ੍ਰਹਮ ਬੁੰਗਾ ਟ੍ਰਸਟ’ ਵੱਲੋਂ ਪਿੰਡ ਦੋਦੜਾ ਅਤੇ ਪੰਜਾਬ ਦੇ ਹੋਰ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਤਿਸੰਗ ਸਮਾਗਮ ਹੁੰਦੇ ਰਹਿੰਦੇ ਹਨ। ਹੁਣ ਇਹ ‘ਸਤਿਸੰਗ ਸਮਾਗਮ’ ਭਾਰਤ ਦੇ ਹੋਰ ਪ੍ਰਾਂਤਾਂ ਅਤੇ ਵਿਸ਼ਵ ਦੇ ਕਈ ਦੇਸ਼ਾਂ ਵਿੱਚ ਹੋ ਰਹੇ ਹਨ। ਇਨ੍ਹਾਂ ਸਮਾਗਮਾਂ ਵਿੱਚ ਸੱਚੋ-ਸੁੱਚੇ ਪਿਆਰ ਤੇ ਸੇਵਾ-ਭਾਵਨੀ ਤੋਂ ਪ੍ਰਭਾਵਤ ਹੋ ਕੇ ਵਿਸ਼ਵ ਦੇ ਹਰ ਹਿੱਸੇ ਤੋਂ ਸਮਾਗਮਾਂ ਲਈ ਸੰਗਤਾਂ ਦਾ ਉਤਸ਼ਾਹ ਵੱਧ ਰਿਹਾ ਹੈ। ਸਮਾਗਮਾਂ ਦੀ ਇਸ ਦੈਵੀ ‘ਪ੍ਰੇਮ-ਸਵੈਪਨਾ’ ਤੋਂ ਪ੍ਰਭਾਵਤ ਹੋ ਕੇ ਆਮ ਸੰਗਤਾਂ ਦੇ ਸਵਾਲ ਹੁੰਦੇ ਹਨ :-
* ਇਸ ਸੰਗਤ ਦੀ ਵਿਸ਼ੇਸ਼ਤਾ ਕੀ ਹੈ ?
* ਇਸ ਸੰਗਤ ਦਾ ਮੁੱਖੀ ਯਾ ਪ੍ਰਬੰਧਕ ਕੌਣ ਹੈ ?
ਹਰ ਇੱਕ ਪ੍ਰਾਣੀ ਨੂੰ ਇਹੋ ਜਿਹੇ ਸਵਾਲਾਂ ਦਾ ਤਸੱਲੀ ਬਖ਼ਸ਼ ਜਵਾਬ ਦੇਣਾ ਕਠਿਨ ਹੈ। ਇਸ ਲਈ ਗੁਰਦੁਆਰਾ ਬ੍ਰਹਮ ਬੁੰਗਾ ਸਾਹਿਬ, ਦੋਦਤਾ ਵੱਲੋਂ ਕੀਤੇ ਜਾਂਦੇ ਸਤਿਸੰਗ ਸਮਾਤਾਮਾਂ ਦੀ ਸਹੀ ਜਾਣਕਾਰੀ ਦੇਣ ਲਈ ਇਹ ਲੇਖਣੀ ‘ਜਾਣ-ਪਛਾਣ’ ਪੁਕਾਸ਼ਤ ਕੀਤੀ ਗਈ ਹੈ।
ਲਗਭਗ 1960 ਤੋਂ ਬਾਊ ਜੀ ਜਸਵੰਤ ਸਿੰਘ ਜੀ ‘ਖੋਜੀ’ ਨੇ ਆਪਣੀ ਬਰਮਾ ਫੌਜ ਦੇ ਰਿਟਾਇਰਡ ਸਾਥੀਆਂ ਦੇ ਸਹਿਯੋਗ ਨਾਲ ਹਰ ਮਹੀਨੇ ਕਿਸੇ ਨਾ ਕਿਸੇ ਸਾਥੀ ਦੇ ਪਿੰਡ ਵਿੱਚ ਸਮਾਗਮ ਰੱਖਣੇ ਆਰੰਭ ਕੀਤੇ। ਸੰਨ 1976 ਤੋਂ ਮਾਤਾ ਚਰਨਜੀਤ ਕੌਰ ਜੀ ਮਲੇਸ਼ੀਆ ਤੋਂ ਗੁਰਮੁਖ ਜਨ ਦੀ ਭਾਲ ਵਿੱਚ ਭਾਰਤ ਆਏ ਅਤੇ ਇਥੇ ਉਨ੍ਹਾਂ ਦਾ ਸੰਪਰਕ ਬਾਊ ਜੀ ਨਾਲ ਹੋਇਆ ਅਤੇ ਉਦੇਂ ਤੋਂ ਹੀ ਉਹ ਬਾਊ ਜੀ ਦੀ ਰਹਿਨੁਮਾਈ ਹੇਠ ਸੰਗਤਾਂ ਦੀ ਸੇਵਾ ਵਿੱਚ ਬਾਊ ਜੀ ਨਾਲ ਹੀ ਜੁਟ ਗਏ। ਸਹਿਜੇ-ਸਹਿਜੇ ਇਨ੍ਹਾਂ ਸਮਾਗਮਾਂ ਵਿੱਚ ਪਿੰਡਾਂ ਦੀਆਂ ਸੰਗਤਾਂ ਭੀ ਸ਼ਾਮਲ ਹੁੰਦੀਆਂ ਗਈਆਂ। ਸੰਗਤਾਂ ਦੀ ਲੋੜ ਅਨੁਸਾਰ ਇਹ ਸਮਾਗਮ, ਹੁਣ ਦੋ ਹਫਤੇ ਦੇ ਵਕਫੇ ਤੇ ਵੱਖ ਵੱਖ ਥਾਂਵਾਂ ਤੇ ਹੁੰਦੇ ਰਹਿੰਦੇ ਹਨ।
08 Feb - 09 Feb - (India)
Dasuya, PB
Gurudwara Sri Guru Singh Sabha Miyani Road, Dasuya Hoshiarpur
Phone Numbers: 9914955098, 9851098517, 9814379047.