ਸਾਡੇ ਘਰ ਦਾ ਕੂੜਾ, ਕਰਕਟ, ਛਿਲਕੇ, ਜੂਠ, ਮਲ-ਮੂਤਰ ਆਦਿ ਅਨੇਕਾਂ ਕਿਸਮਾਂ ਦੀ ਗੰਦਗੀ, ਕਿਸੇ ਖੱਲ-ਖੂੰਜੇ ਵਿੱਚ ਜਮ੍ਹਾਂ ਕੀਤੀ ਜਾਂਦੀ ਹੈ - ਜਿਸ ਨੂੰ ‘ਰੁੜੀ’ ਕਿਹਾ ਜਾਂਦਾ ਹੈ। ਇਸ ਵਿਚ ਅਨੇਕਾਂ ਕਿਸਮਾਂ ਦੀਆਂ ਗੰਦੀਆਂ ਚੀਜ਼ਾਂ ਗਲਦੀਆਂ-ਸੜਦੀਆਂ ਰਹਿੰਦੀਆਂ ਹਨ। ਇਸ ਗਲੀ-ਸੜੀ ‘ਰੂੜੀ’ ਵਿਚੋਂ ਭੈੜੀ ਬਦਬੂ ਯਾ ਗੰਦੀ ‘ਹਵਾੜ’ ਨਿਕਲਦੀ ਰਹਿੰਦੀ ਹੈ ਜੋ ਅਤਿਅੰਤ ਹਾਨੀਕਾਰਕ ਹੁੰਦੀ ਹੈ।
ਇਹ ‘ਰੂੜੀ’ ਤਾਂ ਘਰ ਤੋਂ ਬਾਹਰ ਦੁਰੇਡੇ ਹੁੰਦੀ ਹੈ - ਪਰ ਅਸੀਂ ਰੇਸੇ-ਗਿਲੇ, ਈਰਖਾ ਦਵੈਤ ਅਤੇ ਘਿਰਨਾ ਦੇ ਅਤਿ ਮਲੀਨ ਖਿਆਲਾਂ ਅਤੇ ਵਲਵਲਿਆਂ ਨੂੰ ਨਿਤਾਪ੍ਰਤੀ ਆਪਣੇ ਅੰਦਰ ਹੀ ਮਨ ਚਿਤ-ਅੰਤਿਸ਼ਕਰਨ ਵਿਚ ਜਮ੍ਹਾਂ ਕਰੀ ਜਾਂਦੇ ਹਾਂ ਅਤੇ ਸਹਿਜੇ-ਸਹਿਜੇ ਇਹ ਸਾਡੀ ‘ਨੀਵੀਂ ਰੁਚੀ’ ਹੀ ਬਣ ਜਾਂਦੀ ਹੈ।
ਸਾਨੂੰ ਕਦੇ ਇਹ ਅਹਿਸਾਸ ਹੀ ਨਹੀਂ ਹੁੰਦਾ ਕਿ ਇਸ ਤਰ੍ਹਾਂ ਅਸੀਂ ਇਸ ‘ਰੂੜੀ’ ਦੀ ‘ਹਵਾੜ’ ਅਥਵਾ ਅਣਦਿਸਦੇ ਗੁੱਝੇ ‘ਅਗਨ ਸੋਕ ਸਾਗਰ’ ਦੁਆਰਾ ਜਿਊਂਦੇ-ਜੀਅ, ਆਪਣੇ ਮਨ-ਤਨ-ਹਿਰਦੇ ਨੂੰ ਸਾੜੀ-ਬਾਲੀ ਜਾ ਰਹੇ ਹਾਂ।
ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਸਾਨੂੰ ਕਈ ਸਰੀਰਕ ਅਤੇ ਮਾਨਸਿਕ ‘ਰੋਗ’ ਲਗ ਜਾਂਦੇ ਹਨ, ਜਿਸ ਨਾਲ ਅਸੀਂ ਅਤਿਅੰਤ ਦੁਖੀ ਹੁੰਦੇ ਹਾਂ।
ਗੰਭੀਰ ਸਰੀਰਕ ਰੋਗ ਅਥਵਾ ਤਪਦਿਕ (tuberculosis) ਅਤੇ ਕੈਂਸਰ (Cancer) ਆਦਿ ਦਾ ਮੌਤ ਤੋ ਮਗਰੋਂ ਛੁਟਕਾਰਾ ਹੋ ਜਾਂਦਾ ਹੈ, ਪਰ -