ਕਿਸੇ ਖਿਆਲ, ਕਲਪਨਾ ਜਾਂ ਗਿਆਨ ਨੂੰ ਲੋਕਾਂ ਤਾਈਂ ਪਹੁੰਚਾਉਣਾ ਅਤੇ ਉਨ੍ਹਾਂ ਦੇ ਮਨਾਂ ਤੇ ਅਸਰ ਪਾ ਕੇ ਕਿਸੇ ਖਾਸ ਨਿਸਚੇ ਜਾਂ ਗਿਆਨ ਵਲ ਪ੍ਰੇਰਨ ਜਾਂ ਕਾਇਲ ਕਰਨ ਨੂੰ ਪ੍ਰਚਾਰ ਕਹਿੰਦੇ ਹਨ।
ਅੱਜ-ਕੱਲ ਪ੍ਰਚਾਰ ਕਰਨ ਦੇ ਕਈ ਸਾਧਨ ਵਰਤੇ ਜਾਂਦੇ ਹਨ -
1. ਸਰੀਰਕ ਸਾਧਨ - ਜਿਸ ਤਰ੍ਹਾਂ ਕਿ ਇਕੱਠੇ ਹੋ ਕੇ ਸਤਿਸੰਗ ਕਰਨਾ, ਕੀਰਤਨ, ਕਥਾ, ਲੈਕਚਰ, ਪਾਠ, ਪੂਜਾ ਤੇ ਹੋਰ ਅਨੇਕਾਂ ਕਰਮ- ਕਾਂਡਾਂ ਦੁਆਰਾ ਪ੍ਰਚਾਰ ਕਰਨਾ।
2. ਮਾਨਸਿਕ ਸਾਧਨ - ਧਾਰਮਿਕ ਨਿਸਚਿਆਂ ਦਾ ਗਿਆਨ ਜਾਂ ਲਿਖਤੀ ਪ੍ਰਚਾਰ ਕਰਨਾ, ਜਿਸ ਤਰ੍ਹਾਂ ਕਿ ਧਾਰਮਿਕ ਗੰ੍ਰਥਾਂ, ਕਿਤਾਬਾਂ ਜਾਂ ਲੇਖਾਂ ਦੁਆਰਾ।
3. ਵਿਗਿਆਨਕ ਸਾਧਨ - ਰੇਡੀਓ, ਟੀ.ਵੀ., ਟੇਪ ਰਿਕਾਰਡਰ ਆਦਿ ਸਾਧਨਾਂ ਰਾਹੀਂ ਕਥਾ-ਕੀਰਤਨ ਦੁਆਰਾ ਪ੍ਰਚਾਰ ਕਰਨਾ।
4. ਸ਼ਖਸੀਅਤ ਅਤੇ ਵਾਤਾਵਰਣ ਦੇ ਪ੍ਰਭਾਵ ਰਾਹੀਂ ਪ੍ਰਚਾਰ - ਇਹ ਅਣਡਿੱਠ ਤਰੀਕੇ ਨਾਲ ਅਛੋਪ ਹੀ ਸਹਿਜ-ਸੁਭਾਇ ਅਤਿ ਡੂੰਘੇ ਅਸਰਦਾਇਕ ਪ੍ਰਚਾਰ ਦਾ ਸਾਧਨ ਹੈ।
ਪਹਿਲੇ ਤਿੰਨੇ ਪ੍ਰਚਾਰ ਦੇ ਸਾਧਨ ਅਸਥੂਲ ਦੁਨੀਆਂ ਜਾਂ ‘ਤ੍ਰੈ-ਗੁਣਾਂ’ ਦੇ ਸਾਧਨ ਹਨ ਅਤੇ ਇਨ੍ਹਾਂ ਦਾ ਅਸਰ ਸਾਡੇ ਮਨ ਅਤੇ ਬੁੱਧੀ ਦੇ ਦਾਇਰੇ ਤਾਈਂ ਸੀਮਤ ਹੈ, ਜੋ ਕਿ ਬਦਲਿਆ ਜਾ ਸਕਦਾ ਹੈ।
ਅਸੀਂ ਆਪੋ-ਆਪਣੀ ਮਾਨਸਿਕ, ਦਿਮਾਗੀ ਜਾਂ ਸੰਸਕਾਰਾਂ ਦੀ ਬਨਾਵਟ ਜਾਂ ਰੰਗਤ ਅਨੁਸਾਰ ਅਸਰ ਦਿੰਦੇ ਤੇ ਲੈਂਦੇ ਹਾਂ। ਹਰ ਇਕ ਇਨਸਾਨ ਦੀ
05 Jul - 06 Jul - (India)
Delhi, DL
Gurudwara Rakab Ganj Sahib, Bhai Lakhi Saah Banjara Haal