ਅਕਾਲ ਪੁਰਖ ਆਪ ਨਿਰੰਜਨ ਅਤੇ ਨਿਰਮਲ ਹੈ।
ਸਾਡੇ ਵਿਚ ਉਸ ਦੀ ‘ਜੋਤ’ ਪ੍ਰਵੇਸ਼ ਹੈ, ਇਹ ਭੀ ਨਿਰਮਲ ਹੈ।
ਸਾਡੀ ‘ਜੋਤ’ ਦੇ ਉਦਾਲੇ ‘ਹਉਮੈ’ ਦਾ ਗ਼ਿਲਾਢ ਚੜ੍ਹਿਆ ਹੋਇਆ ਹੈ।
ਇਹ ‘ਹਉਮੈ’ ਕੂੜੀ ਤੇ ਮੈਲੀ ‘ਮਾਇਆ’ ਵਿਚੋਂ ਉਪਜੀ ਹੈ - ਇਸ ਲਈ ਸਾਡੀ ‘ਹਉਮੈ’ ਭੀ ਮੈਲੀ ਹੈ।
ਦੂਜੇ ਲਫ਼ਜ਼ਾਂ ਵਿਚ ਸਾਡੇ ਅੰਤ੍ਰ-ਆਤਮੇ ਇਲਾਹੀ ਜੋਤ ਤਾਂ ਨਿਰਮਲ ਹੈ, ਪਰ ਇਸ ਦੇ ਉਦਾਲੇ ‘ਹਉਮੈ’ ਦਾ ‘ਛਉੜ’ ਮੈਲਾ ਹੈ।
ਜਿਉਂ-ਜਿਉਂ ਸਾਡਾ ਹਉਮੈ-ਵੇੜਿਆ ‘ਮਨ’ ਮਾਇਆ ਵਿਚ ਵਿਚਰਦਾ ਤੇ ਗਲਤਾਨ ਹੁੰਦਾ ਹੈ, ਤਿਉਂ-ਤਿਉਂ ਮਨ ਨੂੰ ਵਧੇਰੇ ਮਾਇਕੀ ਮੈਲ ਚੜ੍ਹਦੀ ਜਾਂਦੀ ਹੈ।
ਜੇਕਰ ਸਾਫ਼ ਕਪੜੇ ਤੇ ਮੈਲ ਦਾ ਕੋਈ ‘ਦਾਗ’ ਲਗਿਆ ਹੋਵੋ ਤਾਂ ਇਹ ‘ਮੈਲ ਦਾ ਦਾਗ’ ‘ਧੂੜ’ ਨੂੰ ਪਕੜਦਾ ਹੈ ਅਤੇ ਉਹ ‘ਦਾਗ’ ਹੋਰ ਗਾੜ੍ਹਾ ਹੁੰਦਾ ਜਾਂਦਾ ਹੈ। ਮੱਖੀਆਂ ਆਦਿ ਭੀ ਮੈਲੀ ਅਤੇ ਗੰਦੀ ਥਾਂ ਉਤੇ ਹੀ ਬਹਿੰਦੀਆਂ ਹਨ।
ਦੂਜਿਆਂ ਦੇ ਅਉਗੁਣਾਂ ਦੇ ‘ਅਸਰ’ ਗ੍ਰਹਿਣ ਕਰਨ ਦੀ ਬਿਰਤੀ ਹੀ ਸਾਡੇ ਮਨ ਦੇ ਮਲੀਨ ਹੋਣ ਦੀ ਕਸਵੱਟੀ ਹੈ।
ਇਸੇ ਤਰ੍ਹਾਂ ਜੇਕਰ ਸਾਡੇ ਮਨ ਉਤੇ ‘ਮਾਇਕੀ ਮੈਲ’ ਲੱਗੀ ਹੋਵੇ ਤਾਂ ਇਹ ਹੋਰਨਾਂ ਮੈਲੀਆਂ ਵਸਤੂਆਂ ਦਾ ਅਸਰ ਲੈਂਦਾ ਤੇ ਕਬੂਲਦਾ ਹੈ, ਜਿਸ